News

ਪ੍ਰਭੂ ਯਿਸ਼ੂ ਮਸੀਹ ਦੇ ਦੱਸੇ ਮਾਰਗ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫ਼ਲ ਬਣਾ ਸਕਦੇ ਹਾਂ : ਪਾਸਟਰ ਸਰਾਫੀਂਨ ਸੱਭਰਵਾਲ

ਪ੍ਰਭੂ ਯਿਸ਼ੂ ਮਸੀਹ ਦੇ ਦੱਸੇ ਮਾਰਗ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫ਼ਲ ਬਣਾ ਸਕਦੇ ਹਾਂ :- ਪਾਸਟਰ ਸਰਾਫੀਂਨ ਸੱਭਰਵਾਲ

ਗੁਰਦਾਸਪੁਰ (ਰਾਜਨ ਰੰਧਾਵਾ)-ਅੱਜ ਦਿ ਚਰਚ ਆਫ ਹਾਲੇਲੂਯਾਹ’ਚ ਇਕ ਰੋਜ਼ਾ ਵਿਸ਼ਾਲ ਮਸੀਹ ਸੰਮੇਲਨ ਪਾਸਟਰ ਬੀ.ਐਮ. ਭੱਟੀ ਦੀ ਅਗਵਾਈ ‘ਚ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ‘ਚ ਸੰਗਤ ਨੇ ਹਿੱਸਾ ਲੈ ਕੇ ਪ੍ਰਭੂ ਦੀਆਂ ਬਰਕਤਾਂ ਨੂੰ ਹਾਸਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਿਸਟਰ ਰੰਮਾ ਰਾਣੀ ਵੀ ਪਹੁੰਚੀ, ਜਿਨ੍ਹਾਂ ਵੱਲੋਂ ਮਸੀਹ ਭਜਨਾਂ ਦੇ ਰਾਹੀਂ ਸੰਗਤ ਨੂੰ ਪ੍ਰਭੂ ਦੇ ਵਚਨਾਂ ਨਾਲ ਜੋੜਿਆ ਗਿਆ।

ਜਿਸ ਵਿਚ ਮੁੱਖ ਮਹਿਮਾਨ ਤੌਰ ‘ਤੇ ਪਾਸਟਰ ਸਰਾਫ਼ੀਨ ਸੱਭਰਵਾਲ ਪਹੁੰਚੇ। ਇਸ ਦੇ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਪ੍ਰਭੂ ਦੀਆਂ ਬਰਕਤਾਂ ਹਾਸਲ ਕੀਤੀਆਂ। ਵਿਸ਼ਾਲ ਮਸੀਹ ਪ੍ਰਾਰਥਨਾ ਸਭਾ ਦੌਰਾਨ ਪ੍ਰਵਚਨ ਕਰਦੇ ਹੋਏ ਪਾਸਟਰ ਸਰਾਫ਼ੀਨ ਸੱਭਰਵਾਲ ਨੇ ਕਿਹਾ ਕਿ ਅੱਜ ਮਨੁੱਖ ਪਾਪ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਜਿਸ ਕਾਰਨ ਉਸ ਦੇ ਜੀਵਨ ਵਿਚ ਨਾਂ ਤਾਂ ਕੋਈ ਤਰੱਕੀ ਅਤੇ ਨਾ ਹੀ ਜੀਵਨ ‘ਚ ਸ਼ਾਤੀ ਹੈ। ਹਰ ਪਾਸੇ ਮਨੁੱਖ ਨੂੰ ਪੈਸੇ ਦੀ ਦੌੜ ਲੱਗੀ ਹੋਈ ਹੈ ਪਰ ਪ੍ਰਭੂ ਦਾ ਨਾਮ ਸਿਮਰਨ ਕਰਨ ਲਈ ਉਸ ਦੇ ਕੋਲ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਵਚਨ ਵਿਚ ਲਿਖਿਆ ਹੈ ਕਿ ਪਹਿਲਾਂ ਆਪਣੇ ਧਰਮ ਦੀ ਖੋਜ ਕਰੋ, ਫਿਰ ਤੁਹਾਨੂੰ ਆਤਮਿਕ ਬਰਕਤਾਂ ਦੇ ਨਾਲ ਨਾਲ ਸੰਸਾਰਿਕ ਬਰਕਤਾਂ ਵੀ ਦਿੱਤੀਆਂ ਜਾਣਗੀਆਂ ਪਰ ਅੱਜ ਇਨਸਾਨ ਪ੍ਰਭੂ ਨੂੰ ਭੁੱਲ ਚੁੱਕਾ ਹੈ ਅਤੇ ਸੰਸਾਰਿਕ ਪਾਪ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਪਾਸਟਰ ਸਰਾਫ਼ੀਨ ਨੇ ਕਿਹਾ ਕਿ ਜਿੰਨਾਂ ਚਿਰ ਅਸੀ ਆਪਣੀ ਪਾਪ ਭਰੀ ਜ਼ਿੰਦਗੀ ਨਹੀਂ ਛੱਡਦੇ, ਅਸੀਂ ਤਰੱਕੀ ਨਹੀਂ ਪਾ ਸਕਦੇ। ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਦੱਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਹੈ ਕਿ ਰਾਹ, ਸਚਿਆਈ ਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ, ਉਹ ਸਦਾ ਦਾ ਜੀਵਨ ਪਾਉਂਦਾ ਹੈ। ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਨ ਨਾਲ ਸਭ ਕੁਝ ਹੋ ਸਕਦਾ ਹੈ।ਇਸ ਪ੍ਰਾਰਥਨਾ ਸਭਾ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ।ਪਾਸਟਰ ਬੀ ਐੱਮ ਭੱਟੀ ਅਤੇ ਪਾਸਟਰ ਰਾਖਲ ਭੱਟੀ ਨੇ ਆਏ ਹੋਏ ਪਾਸਟਰ ਸਹਿਬਾਨਾ ਦਾ ਸਰੋਪੇ ਪਾ ਕੇ ਉਹਨਾਂ ਦਾ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਪਾਸਟਰ ਦੀਪਕ ਮਸੀਹ, ਪਾਸਟਰ ਅਸ਼ੋਕ ਮਸੀਹ,ਪਾਸਟਰ ਰਸ਼ਪਾਲ ਮਸੀਹ,ਪਾਸਟਰ ਰਮਨ ਲਾਲ, ਬਜਿੰਦਰ ਸਿੰਘ ਮਨਿਸਟਰੀ ਧਾਰੀਵਾਲ ਬ੍ਰਾਂਚ ਦੇ ਇੰਚਾਰਜ ਪਾਸਟਰ ਰਾਕੇਸ਼ ਮਸੀਹ, ਪਾਸਟਰ ਸੰਦੀਪ ਮਸੀਹ,ਪਾਸਟਰ ਅਨਵਰ ਮਸੀਹ,ਪਾਸਟਰ ਅਕਾਸ਼ ਮਸੀਹ, ਪਾਸਟਰ ਜੋਏਲ ਮਸੀਹ, ਪਾਸਟਰ ਨਿਰਮਲਾ, ਪਤਰਸ ਮਸੀਹ, ਸਿਸਟਰ ਦੀਪਿਕਾ,ਸਿਸਟਰ ਰੰਮਾ,ਸਿਸਟਰ ਸੀਮਾ, ਸਿਸਟਰ ਮੋਨਾ, ਸਿਸਟਰ ਗਲੋਰੀ ਭੱਟੀ, ਸਿਸਟਰ ਰੇਖਾ, ਰੋਹਨ ਮਸੀਹ, ਜੂਡਾ ਭੱਟੀ,ਸੰਦੀਪ ਮਸੀਹ, ਅਨੈਸ਼ ਮਸੀਹ, ਸੋਨੂੰ ਲੁਧਿਆਣਾ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *