ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਇੱਕ ਮਸੀਹੀ ਮਹਾ ਸਭਾ ਬੁਲਾਈ ਗਈ
ਅੱਜ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਇੱਕ ਮਸੀਹੀ ਮਹਾ ਸਭਾ ਬੁਲਾਈ ਗਈ। ਜਿਸ ਵਿੱਚ ਪੰਜਾਬ ਦੇ ਸਾਰਿਆ ਜ਼ਿਲ੍ਹਿਆਂ ਵਿਚੋਂ ਬਿਸ਼ਪ ਸਹਿਬਾਨ, ਪਾਸਟਰ ਸਹਿਬਾਨ, ਲੀਡਰ ਸਹਿਬਾਨ, ਮਸੀਹ ਯੂਥ ਆਗੂ, ਲੀਗਲ ਅਡਵਾਈਜ਼ਰ ਅਤੇ ਅਰਾਧਕ ਅਤੇ ਧਾਰਮਿਕ ਮਸੀਹੀ ਜਥੇਬੰਦੀਆਂ ਭਾਰੀ ਗਿਣਤੀ ਵਿੱਚ ਇਕੱਤਰ ਹੋਏ। ਪੰਜਾਬ ਅੰਦਰ ਚੱਲ ਰਹੇ ਗੰਭੀਰ ਤਣਾਅਪੂਰਨ ਮੁੱਦਿਆਂ ਉੱਤੇ ਵਡੇ ਪੱਧਰ ਤੇ ਖੁੱਲ ਕੇ ਵਿਚਾਰਾਂ ਹੋਈਆਂ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪਿਛਲੇ ਦਿਨੀਂ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਤੇ ਮਸੀਹੀ ਜਥੇਬੰਦੀਆਂ ਨੇ ਆਪਣੇ-ਆਪਣੇ ਪੱਖ ਪੇਸ਼ ਕੀਤੇ। ਕੁੱਝ ਲੋਕ ਪੰਜਾਬ ਅੰਦਰ ਵਗ ਰਹੀ ਠੰਡੀ ਅਤੇ ਮਿੱਠੀ ਹਵਾ ਨੂੰ ਆਪਣੇ ਲਾਹੇ ਲਈ ਕਿਸੇ ਹੋਰ ਰੂਪ ਵਿੱਚ ਬਦਲਣਾ ਚਾਹੁੰਦੇ ਹਨ। ਪੰਜਾਬ ਭਾਰਤ ਦਾ ਉਹ ਸੂਬਾ ਹੈ ਜਿਹੜਾ ਆਪਣੇ ਆਪ ਵਿੱਚ ਇੱਕ ਵੱਖਰੀ ਪਹਿਚਾਣ ਰੱਖਦਾ ਹੈ।
ਇੱਥੇ ਸਾਰੇ ਧਾਰਮਿਕ ਭਾਈਚਾਰਿਆਂ ਦੀ ਆਪਸੀ ਸਾਂਝ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ। ਚੰਗਿਆਈਆਂ ਅਤੇ ਚਮਤਕਾਰਾਂ ਨੂੰ ਲੈ ਕੇ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ-ਆਪਣੇ ਢੰਗ ਨਾਲ਼ ਓਸ ਉਪਰ ਪ੍ਰਤੀਕਿਰਿਆ ਦਿੱਤੀ ਹੈ। ਪਰ ਪਵਿਤਰ ਬਾਈਬਲ ਦੇ ਅਨੁਸਾਰ ਪ੍ਰਭੂ ਯਿਸ਼ੂ ਮਸੀਹ ਜੀ ਤੇ ਵਿਸ਼ਵਾਸ ਕਰਨ ਵਾਲੇ ਵਿਅਕਤੀਆਂ ਦੇ ਜੀਵਨ ਵਿੱਚ ਕਿਸੇ ਵੀ ਸਮੇਂ ਚੰਗਿਆਈਆਂ ਅਤੇ ਚਮਤਕਾਰਾਂ ਦਾ ਹੋਣਾ ਸੰਭਵ ਹੈ। ਪਵਿਤਰ ਬਾਈਬਲ ਦੱਸਦਾ ਹੈ ਕਿ ਚੰਗਿਆਈਆਂ ਤੋਂ ਵੀ ਵੱਧ ਕੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਨਾਮ ਵਿੱਚ ਮੁਕਤੀ ਹੈ। ਜਿਹੜੇ ਪਾਸਟਰ ਸਹਿਬਾਨਾਂ ਨੂੰ ਪੰਜਾਬ ਵਿੱਚ ਫਰਜ਼ੀ ਜਾ ਹੋਰ ਨਾਮਾਂ ਨਾਲ਼ ਮੀਡੀਆ ਤੇ ਉਛਾਲਿਆ ਜਾ ਰਿਹਾ ਹੈ ਇਹ ਪੰਤੇਕੋਸਟਲ ਜਮਾਤ ਦੇ ਪਾਸਟਰ ਸਹਿਬਾਨ ਸਾਰੀ ਦੁਨੀਆਂ ਵਿੱਚ ਵਡੀ ਗਿਣਤੀ ਵਿੱਚ ਪਾਏ ਜਾਂਦੇ ਹਨ। ਪਰ ਹੁਣ ਜੋ ਵਿਰੋਧ ਹੋ ਰਿਹਾ ਹੈ ਉਹ ਪਾਸਟਰ ਸਹਿਬਾਨਾਂ ਦਾ ਨਹੀਂ ਪਰ ਅਸਲ ਵਿੱਚ ਸੱਚਾਈ ਦਾ ਹੋ ਰਿਹਾ ਹੈ। ਭਾਵੇਂ ਹਮੇਸ਼ਾ ਸੱਚ ਦਾ ਵਿਰੋਧ ਹੁੰਦਾ ਆਇਆ ਹੈ ਪਰ ਸੱਚ ਹਮੇਸ਼ਾ ਜਿੱਤਦਾ ਰਿਹਾ ਹੈ। ਸਾਰੀਆਂ ਮਸੀਹੀ ਜਥੇਬੰਦੀਆਂ ਅਤੇ ਵਿਦਵਾਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਮਸੀਹ ਦਾ ਪ੍ਰਚਾਰ ਨਿਰੰਤਰ ਚੱਲਦਾ ਰਹੇਗਾ। ਇਸ ਮਸੀਹੀ ਮਹਾ ਸਭਾ ਨੇ ਪੰਜਾਬ ਦੇ ਸੀ ਐਮ ਸਾਹਿਬ ਜੀ ਕੋਲੋ ਮੰਗ ਕੀਤੀ ਹੈ ਕਿ ਪੰਜਾਬ ਦੇ ਮਾਹੌਲ ਨੂੰ ਸ਼ਾਂਤਮਈ ਬਣਾਇਆ ਜਾਵੇਂ ਅਤੇ ਜੋ ਧਰਮ ਪਰਿਵਰਤਨ ਦੇ ਦੋਸ਼ ਮਸੀਹੀ ਲੋਕਾਂ ਤੇ ਲਗਾਏ ਜਾ ਰਹੇ ਹਨ ਮਸੀਹੀ ਮਹਾ ਸਭਾ ਨੇ ਕਿਹਾ ਕਿ ਉਹ ਸਭ ਬੇ-ਬੁਨਿਆਦ ਹਨ। ਮਸੀਹੀ ਮਹਾ ਸਭਾ ਵਲੋਂ ਫੈਸਲਾ ਕੀਤਾ ਗਿਆ ਕਿ ਲੋੜ ਪੈਣ ਤੇ ਪੰਜਾਬ ਅੰਦਰ ਇੱਕ ਵਿਸ਼ਾਲ ਇਕੱਠ ਕੀਤਾ ਜਾਵੇਗਾ।
ਇਸ ਮਹਾ ਸਭਾ ਵਿਚ ਮੌਜੂਦ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਉਲ ਕਪੂਰਥਲਾ ਚੇਅਰਮੈਨ ਪੀ.ਸੀ.ਪੀ.ਸੀ, ਪਾਸਟਰ ਧਰਮਿੰਦਰ ਬਾਜਵਾ ਲੁਧਿਆਣਾ ਉਪ-ਪ੍ਰਧਾਨ ਪੀ.ਸੀ.ਪੀ.ਸੀ, ਪਾਸਟਰ ਲੱਖਵਿੰਦਰ ਮੱਟੂ ਹੁਸ਼ਿਆਰਪੁਰ ਪੀ.ਸੀ.ਪੀ.ਸੀ, ਪਾਸਟਰ ਕਰਨ ਵਰਮਾ ਜਲੰਧਰ ਪੀ.ਸੀ.ਪੀ.ਸੀ, ਪਾਸਟਰ ਦੀਪਕ ਮੈਥਿਉ ਅੰਮ੍ਰਿਤਸਰ ਪੀ.ਸੀ.ਪੀ.ਸੀ, ਬਿਸ਼ਪ ਡੇਵਿਡ ਭਾਰਤੀ ਬਠਿੰਡਾ ਪੀ.ਸੀ.ਪੀ.ਸੀ, ਬਿਸ਼ਪ ਸੈਮੂਅਲ ਸੋਨੀ ਗੁਰਦਾਸਪੁਰ ਪੀ.ਸੀ.ਪੀ.ਸੀ, ਪਾਸਟਰ ਕੁਲਦੀਪ ਮੈਥਿਉ ਫਿਰੋਜ਼ਪੁਰ ਪੀ.ਸੀ.ਪੀ.ਸੀ, ਪਾਸਟਰ ਰਾਮਜੀਤ ਸਿੰਘ ਅੰਮ੍ਰਿਤਸਰ ਪੀ.ਸੀ.ਪੀ.ਸੀ, ਪਾਸਟਰ ਸ਼ਮਾਉਨ ਕਪੂਰਥਲਾ ਪੀ.ਸੀ.ਪੀ.ਸੀ, ਪਾਸਟਰ ਵਿਲੀਅਮ ਕਪੂਰਥਲਾ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਬਲਦੇਵ ਕਪੂਰਥਲਾ ਅਡਵਾਈਜ਼ਰ ਪੀ.ਸੀ.ਪੀ.ਸੀ, ਪਾਸਟਰ ਰੋਬਿਨ ਜਲੰਧਰ ਪੀ.ਸੀ.ਪੀ.ਸੀ, ਪਾਸਟਰ ਸੋਖਾ ਮਸੀਹ ਤਰਨਤਾਰਨ ਏਰੀਆ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਸੁਨੀਲ ਖੁਰਾਣਾ ਇੰਚਾਰਜ ਬਠਿੰਡਾ ਪੀ.ਸੀ.ਪੀ.ਸੀ, ਪਾਸਟਰ ਸਟੈਂਡਲੀ ਇੰਚਾਰਜ ਲੁਧਿਆਣਾ ਪੀ.ਸੀ.ਪੀ.ਸੀ, ਬਿਸ਼ਪ ਸਮੂਏਲ ਸੋਨੀ, ਬਿਸ਼ਪ ਰਮਨ ਕੁਮਾਰ, ਬਿਸ਼ਪ ਅਮਰਦੀਪ, ਬਿਸ਼ਪ ਇੰਦਰਜੀਤ ਖੋਖਰ, ਬਿਸ਼ਪ ਗੁਰਨਾਮ ਦਾਸ, ਬਿਸ਼ਪ ਜੋਸਫ ਸੋਨੀ, ਬਿਸ਼ਪ ਵਿਜੈ ਕ੍ਲਾਇਮੈਂਟ, ਬਿਸ਼ਪ ਗੁਲਜ਼ਾਰ ਮਸੀਹ, ਬਿਸ਼ਪ ਗੁਰਦੀਪ, ਬਿਸ਼ਪ ਵਿਜੈ ਇਮਾਨੁਏਲ, ਬਿਸ਼ਪ ਪੰਜਾਬ ਸਿੰਘ, ਬਿਸ਼ਪ ਸੁਨੀਲ ਕੁਮਾਰ, ਬਿਸ਼ਪ ਡੇਵਿਡ ਭਾਰਤੀ, ਬਿਸ਼ਪ ਸੁਖਦੇਵ, ਬਿਸ਼ਪ ਇਸਹਾਕ ਮਲਿਕ, ਰੈਵ.ਸਿਕੰਦਰ ਮਸੀਹ ਪਾਸਟਰ ਯੂਨਾਈਟਡ ਐਸੋਸੀਏਸ਼ਨ ਬਠਿੰਡਾ, ਪ੍ਰਧਾਨ ਜੋਰਜ ਮਸੀਹ ਤਰਨ-ਤਾਰਨ ਐਸੋਸੀਏਸ਼ਨ , ਪ੍ਰਧਾਨ ਮੁਸ਼ਰਫ ਭੱਟੀ ਜੋਇੰਟ ਚਰਚਿਸ ਕਮੇਟੀ ਜੰਮੂ ਐਂਡ ਕਸ਼ਮੀਰ, ਪ੍ਰਧਾਨ ਸ਼ਿੰਗਾਰਾ ਭੱਟੀ ਕ੍ਰਿਸ਼ਚਨ ਵੈਲਫੇਅਰ ਪਾਸਟਰ ਸੋਸਾਇਟੀ ਮਾਨਸਾ, ਪ੍ਰਧਾਨ ਸਤਪਾਲ ਮਸੀਹ ਹੋਲੀ ਨੇਸ਼ਨ ਐਸੋਸੀਏਸ਼ਨ ਪਾਸਟਰ ਮੁਕੇਰੀਆਂ, ਪਾਸਟਰ ਐਸ.ਕੇ ਭਟੋਨੋਰ ਪਾਸਟਰ ਐਸੋਸੀਏਸ਼ਨ ਕਪੂਰਥਲਾ, ਪ੍ਰਧਾਨ ਪਾਸਟਰ ਮੁਖਤਿਆਰ ਮਸੀਹ ਮਸੀਹ ਚੈਰੀਟੇਬਲ ਸੋਸਾਇਟੀ ਅਜਨਾਲਾ, ਪਾਸਟਰ ਮਦਨ ਲਾਲ ਯੂਨਾਈਟਡ ਕ੍ਰਿਸ਼ਚਨ ਪੰਤੇਕੋਸਟਲ ਕਮੇਟੀ ਅਬੋਹਰ, ਪਾਸਟਰ ਧਰਮਿੰਦਰ ਰੱਬ ਦੀ ਆਵਾਜ਼ ਮਿਨਿਸਟ੍ਰੀ ਧਾਰੀਵਾਲ, ਪ੍ਰਧਾਨ ਪਾਸਟਰ ਪ੍ਰੇਮ ਮਸੀਹ ਦਰਦੀ ਨਿਊ ਮਰਾਨਾਥ ਐਸੋਸੀਏਸ਼ਨ ਬਿਆਸ, ਉਪ-ਪ੍ਰਧਾਨ ਪਾਸਟਰ ਸਤੀਸ਼ ਕੁਮਾਰ ਅਨੁਗ੍ਰਹਿ ਪਾਸਟਰ ਵੈਲਫੇਅਰ ਸੋਸਾਇਟੀ ਜਲੰਧਰ, ਪਾਸਟਰ ਅਲੈਕ੍ਸ ਪਾਸਟਰ ਐਸੋਸੀਏਸ਼ਨ ਫਗਵਾੜਾ, ਪਾਸਟਰ ਧਰਮਿੰਦਰ ਪੀਸ ਐਂਡ ਜੋਯ ਵੈਲਫੇਅਰ ਸੋਸਾਇਟੀ ਚੱਬੇਵਾਲ ਹੋਸ਼ਿਆਰਪੁਰ, ਪਾਸਟਰ ਕੁਲਵਿੰਦਰ ਮਸੀਹ ਪਾਸਟਰ ਐਸੋਸੀਏਸ਼ਨ ਹੋਸ਼ਿਆਰਪੂਰ, ਪਾਸਟਰ ਤਰਸੇਮ ਲਾਲ ਹੋਸੰਨਾ ਮਿਨਿਸਟ੍ਰੀ ਜਲੰਧਰ, ਲੀਡਰ ਰੋਸ਼ਨ ਜੋਸਫ ਗੁਰਦਸਪੂਰ, ਪਾਸਟਰ ਮੋਹਨ ਮਸੀਹ ,ਪਾਸਟਰ ਧਰਮ ਸਿੰਘ ,ਦਰਸ਼ਨ ਸਿੰਘ , ਜੋਰਜ ਮਸੀਹ, ਥੋਮਸ, ਪ੍ਰੀਤ ਮਸੀਹ ਭੱਟੀ, ਮੇਜਰ ਮੰਗਾ ਮਸੀਹ, ਪਾਸਟਰ ਅਜੈ ਕੁਮਾਰ,ਪਾਸਟਰ ਪੀਟਰ, ਸ਼ੇਰ ਸਿੰਘ, ਜੋਨ ਓਟਲੀ, ਰੋਸ਼ਨ ਜੋਸੇਫ, ਏਲੇਕ੍ਸਐਂਡਰ, ਪਾਸਟਰ ਰਾਜ ਕੁਮਾਰ ਮਾਨਸਾ , ਪਾਸਟਰ ਰਾਜ ਕੁਮਾਰ ਬਠਿੰਡਾ, ਪਾਸਟਰ ਹਰਵਿੰਦਰ, ਗਗਨ ਮਸੀਹ, ਸੁਨੀਲ ਕੁਮਾਰ, ਅੰਮ੍ਰਿਤਪਾਲ, ਪਾਸਟਰ ਦੀਪਕ ਮਸੀਹ, ਪਾਸਟਰ ਰਜੀਵ ਕੁਮਾਰ, ਕਰਨ ਗਿੱਲ, ਪਦਮ ਐਂਥੋਨੀ, ਕਸ਼ਮੀਰ ਮਸੀਹ ਆਦਿ ਮੌਜੂਦ ਸਨ।