HS ਬਾਵਾ ਨਾਲ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਦੀ ਮੁਲਾਕਾਤ
ਲੁਧਿਆਣਾ – ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਬੀਤੀ ਰਾਤ ਲੁਧਿਆਣਾ ਦੇ 32 ਸੈਕਟਰ ਸਥਿਤ ਐਚ.ਐਸ. ਬਾਵਾ ਦੇ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਲੁਧਿਆਣਾ ਦੀਆਂ ਸਾਰੀਆਂ ਪਾਸਟਰ ਐਸੋਸੀਏਸ਼ਨਾਂ ਦੇ ਪ੍ਰਧਾਨ ਸਾਹਿਬਾਨਾ ਨੇ ਵੀ ਸ਼ਿਰਕਤ ਕੀਤੀ।

ਇਹ ਇਤਿਹਾਸਕ ਮਿਲਾਪ ਮਸੀਹ ਭਾਈਚਾਰੇ ਦੀ ਏਕਤਾ ਅਤੇ ਹੱਕਾਂ ਲਈ ਲੜਨ ਵਾਲੀ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਮਿਸ਼ਨ ਨੂੰ ਹੋਰ ਵਧਾਉਂਦਾ ਹੈ। ਐਸੋਸੀਏਸ਼ਨ ਦੇ ਪ੍ਰਧਾਨਾਂ ਨੇ ਜਤਿੰਦਰ ਗੌਰਵ ਜੀ ਦੀ ਮਸੀਹ ਭਾਈਚਾਰੇ ਲਈ ਕੀਤੀ ਜਾ ਰਹੀ ਲਗਾਤਾਰ ਤੇ ਸਮਰਪਿਤ ਸੇਵਾ ਦੀ ਖੁੱਲ੍ਹ ਕੇ ਸਰਾਹਣਾ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਉਹ ਬਹੁਤ ਜਲਦ ਕਮੇਟੀ ਵਿੱਚ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਹ ਕਮੇਟੀ ਤੇਜ਼ੀ ਨਾਲ ਮਸੀਹ ਭਾਈਚਾਰੇ ਦੀ ਆਵਾਜ਼ ਬਣੀ ਹੈ, ਉਹ ਦਿਨ ਦੂਰ ਨਹੀਂ ਜਦੋਂ ਮਸੀਹ ਭਾਈਚਾਰਾ ਵੀ ਹਕੂਮਤ ਵਿੱਚ ਆਪਣੀ ਭਾਗੀਦਾਰੀ ਦਰਜ ਕਰਵਾਏਗਾ।
ਇਸ ਮੌਕੇ ‘ਤੇ ਗਲੋਬਲ ਕ੍ਰਿਸ਼ਚਿਅਨ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਵਲੈਤ ਮਸੀਹ ਬੰਟੀ ਅਜਨਾਲਾ, ਲੁਧਿਆਣਾ ਦੇ ਪ੍ਰਧਾਨ ਰਾਜ ਸਿੱਧੂ ਅਤੇ ਹੋਰ ਸਤਿਕਾਰ ਜੋਗ ਸ਼ਖਸੀਅਤਾਂ ਵੀ ਮੌਜੂਦ ਸਨ।
